ਜਲੰਧਰ (ਅਭੀ ਭਾਸਕਰ):-ਮਿਤੀ 11-3-23 ਤੋਂ 12-3-23 ਨੂੰ ਪੰਜਾਬ ਮਾਸਟਰ ਗੇਮਜ਼ ਐਸੋਸੀਏਸ਼ਨ ਵਲੋਂ ਕਰਵਾਈ ਗਈਐਥਲੈਟਿਕਸ ਚੈਪੀਅਨਸ਼ਿਪ ਵਿੱਚ ਕੁਲਵਿੰਦਰ ਕੌਰ ਲੈਕਚਰਾਰ ਫਿਜੀਕਲ ਐਜੂਕੇਸ਼ਨ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਧੀ ਕੈਂਪ ਜਲੰਧਰ ਵਿਖੇ ਸੇਵਾ ਨਿਭਾਅ ਰਹੀ ਹੈ ਅਤੇ ਜੋ ਕਿ ਅੰਤਰ ਰਾਸ਼ਟਰੀ ਪੱਧਰ ਦੀ ਖਿਡਾਰਨ ਹੈ ਉਹਨਾਂ ਨੇ 40+ ਗਰੁੱਪ ਵਿੱਚ 400 ਮੀਟਰ ਰੇਸ ਵਿੱਚ ਦੂਜਾ ਸਥਾਨ ਹਾਸਿਲ ਕਰ ਕੇ ਚਾਂਦੀ ਤਗਮਾ ਜਿਤਿਆ ਅਤੇ 100 ਮੀਟਰ ਰੇਸ ਵਿੱਚ ਚਾਂਦੀ ਦੀ ਤਗਮਾਜਿਤ ਕੇ ਦੂਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਡੀ ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਜੀ ਨੇ ਦੱਸਿਆ ਮ ਨੇ ਦੱਸਿਆ ਕਿ ਕੁਲਵਿੰਦਰ ਕੌਰ ਨੇ ਸਿਖਿਆ ਵਿਭਾਗ ਨਾਮ ਰੋਸ਼ਨ ਕੀਤਾ। ਅਤੇ ਡੀ ਐਮ ਸਪੋਰਟਸ ਵਲੋਂ ਖੇਡਾਂ ਵਿੱਚ ਹੋਰ ਮਲਾ ਮਾਰਨ ਵਾਸਤੇ ਸ਼ੁਭਇਛਾਵਾਂ ਦਿਤੀਆਂ ਇਸ ਮੌਕੇ ਸਪੋਰਟਸ , ਡੀ ਟੀ ਸੀ ਜਨਰਲ ਸਕੱਤਰ ਕੌਮਾਂਤਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ, ਹੈੱਡ ਮਾਸਟਰਹਰਬਿੰਦਰ ਪਾਲ, ਲੈਕੇ ਸ ਮਨਜੀਤ ਸਿੰਘ, ਸੁਧੀਰ ਕੁਮਾਰ , ਡੀ ਪੀ ਈ ਰਾਜਵਿੰਦਰ ਸਿੰਘ, ਰਮਨ ਮਹਿਰਾ ਪੀ ਟੀ ਆਈ ਦੀਪਕਕੁਮਾਰ ਸੁਰਿੰਦਰ ਕੁਮਾਰ, ਰਾਜਵਿੰਦਰ, ਸੁਲਿੰਦਰ ਕੁਮਾਰ ਮੈਡਮ ਮੀਨੂੰ ਡੋਗਰਾ, ਅੰਨੂ ਖੇੜਾ,ਗੁਰਵਿੰਦਰ ਕੌਰ ਰਾਜਵਿੰਦਰ ਕੌਰ ਸੁਸਮਾਰਾਣੀ ਪ੍ਭਜੋਤ ਕੌਰ,ਸਰਨਜੀਤ ਕੌਰ ਗੁਰਵਿੰਦਰ ਕੌਰ ਮਨਜੀਤ ਕੌਰ ਆਦਿ ਅਧਿਆਪਕਾ ਨੇ ਵੀ ਮੁਬਾਰਕਾਂ ਦਿਤੀਆਂ.