Nav kesari times:- ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਅਤੇ ਮਾਣਯੋਗ ਧਘਫ ਸਾਹਿਬ ਦੇ ਏਜੰਡੇ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਸਰਬਜੀਤ ਰਾਏ, PPS, ਪੁਲਿਸ ਕਪਤਾਨ (ਤਫਤੀਸ਼) ਜਲਧਰ ਦਿਹਾਤੀ ਦੀ ਨਿਗਰਾਨੀ ਹੇਠ ਯੁੱਦ ਨਸਿਆ ਵਿਰੁੱਖ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਉਂਕਾਰ ਸਿੰਘ ਬਰਾੜ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਮੁੱਖ ਅਫਸਰ ਥਾਣਾ ਮਹਿਤਪੁਰ, ਮੁੱਖ ਅਫਸਰ ਥਾਣਾ ਸ਼ਾਹਕੋਟ, ਮੁੱਖ ਅਫਸਰ ਥਾਣਾ ਲੋਹੀਆ ਅਤੇ CIA ਸਟਾਫ ਦੀ ਪੁਲਿਸ ਪਾਰਟੀ ਵੱਲੋਂ ਪਿੰਡ ਧਰਮੇ ਦੀਆਂ ਕੰਨਾਂ ਵਿਖੇ CASO ਅਪਰੇਸ਼ਨ ਕੀਤਾ ਗਿਆ ।
ਸ੍ਰੀ ਉਂਕਾਰ ਸਿੰਘ ਬਰਾੜ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਥਾਣਾ ਮਹਿਤਪੁਰ ਦੇ ਵੱਖ-ਵੱਖ ਏਰੀਏ ਵਿੱਚ CASO ਅਪਰੇਸ਼ਨ ਕੀਤਾ ਗਿਆ ਹੈ। ਨਸ਼ੇ ਦੇ ਖਿਲਾਫ ਸ਼ਪੈਸ਼ਲ ਮੁਹਿੰਮ ਦੌਰਾਨ ਗਸ਼ਤ ਵਾ ਨਾਕਾਬੰਦੀ ਕੀਤੀ ਗਈ ਜਿਸ ਦੇ ਤਹਿਤ ਪਿੰਡ ਧਰਮੇ ਦੀਆਂ ਛੰਨਾਂ ਜੋ ਕਿ ਇੱਕ ਡਰੰਗ ਹਾਟਸਪਾਟ ਹੈ ਵਿਖੇ ਕਾਸੋ ਆਪਰੇਸ਼ਨ ਤਹਿਤ ਸ਼ਪੈਸ਼ਲ ਚੈਕਿੰਗ ਕੀਤੀ ਗਈ। CASO ਅਪਰੇਸ਼ਨ ਤਹਿਤ 01 ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਨਸ਼ੀਲੀਆ ਗੋਲੀਆ ਬ੍ਰਾਮਦ ਹੋਣ ਤੇ ਮੁਕੱਦਮਾ ਦਰਜ ਰਜਿਸ਼ਟਰ ਕੀਤਾ ਗਿਆ ਹੈ। ਇਸ ਮੁਕੱਦਮਾਂ ਵਿੱਚ ਗ੍ਰਿਫਤਾਰ ਵਿਅਕਤੀ ਤੋਂ ਹੋਰ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਇਹ ਸਮਾਨ ਕਿਹੜੇ ਸਾਧਨਾਂ ਰਾਂਹੀ ਕਿੱਥੇ ਅਤੇ ਕਿਵੇਂ ਲਿਆਂਦਾ ਗਿਆ ਹੈ। ਉਹਨਾਂ ਨੂੰ ਵੀ ਇਸ ਮੁਕੱਦਮਾਂ ਵਿੱਚ ਨਾਮਜਦ ਕੀਤਾ ਜਾਵੇਗਾ ਅਤੇ ਇਹਨਾਂ ਦੀ ਪ੍ਰਾਪਰਟੀ ਆਦਿ ਵੀ ਤਸਦੀਕ ਕੀਤੀ ਜਾ ਰਹੀ ਹੈ।
ਲੋਕਲ ਪੁਲਿਸ ਵੱਲੋ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾਲ-ਨਾਲ ਹੀ ਪਬਲਿਕ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਹ ਵਿਅਕਤੀ ਪਿਛਲੇ ਸਮੇਂ ਦੌਰਾਨ ਨਸ਼ੇ ਦੀ ਇਸ ਭਿਆਨਕ ਬਿਮਾਰੀ ਵਿੱਚ ਪੀੜਤ ਰਹਿ ਚੁੱਕੇ ਹਨ, ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਲਾਜ ਕਰਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਉਹ ਨਸ਼ੇ ਦੀ ਬਿਮਾਰੀ ਤੋਂ ਮੁੱਕਤ ਹੋ ਕੇ ਆਪਣਾ ਤੰਦਰੁਸਤ ਜੀਵਨ ਜੀ ਸਕਣ। ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।