ਜਲੰਧਰ (ਸੋਨੂੰ ਛਾਬੜਾ):-ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ [PS,ਕਮਿਸ਼ਨਰ ਪੁਲਿਸ ਜਲੰਧਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸ਼੍ਰੀਅਦਿਤਿਆ IPS, ਏ.ਡੀ.ਸੀ.ਪੀ-2 ਜਲੰਧਰ ਅਤੇ ਸ੍ਰੀ ਬਬਨਦੀਪ ਸਿੰਘ PPS, ਏ.ਸੀ.ਪੀ ਕੈਂਟ ਜਲੰਧਰ ਜੀ ਦੀ ਯੋਗ ਅਗਵਾਈਹੇਠ,ਐਸ ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਕੈਂਟ ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ SI ਬਲਜਿੰਦਰ ਸਿੰਘਇੰਚਾਰਜ ਪੀ.ਪੀ ਪਰਾਗਪੁਰ ਦੀ ਰਹਿਨੁਮਾਈ ਹੇਠ ਪੁਲਿਸ ਪਾਰਟੀ ਨੇ ਪਰਾਗਪੁਰ ਜੀ ਟੀ ਰੋਡ ਤੇ ਪੈਦੇ ਸਿਮਰੋਜ ਰਿਜੋਰਟ ਵਿਚਕੀਤੀ ਗਈ ਚੋਰੀ ਜਿਸ ਸਬੰਧੀ ਮੁਕੱਦਮਾ ਨੰਬਰ 31 ਮਿਤੀ 28.03.2023 ਅਰਧ 380/34 ਆਈ ਪੀ ਸੀ ਥਾਣਾ ਕੈਂਟ ਜਲੰਧਰਦਰਜ ਹੈ ਦੀ ਤਫਤੀਸ ਦੇ ਸਬੰਧ ਵਿਚ ਨਾਕਾਬੰਦੀ ਦੌਰਾਨ ਮੰਗਾ ਉਰਫ ਮੋਟੂ ਪੁੱਤਰ ਅਜਾਇਬ ਲਾਲ ਵਾਸੀ ਮਕਾਨ ਨੰਬਰ 21 ਜਗਦੀਸ ਕਲੋਨੀ ਨੇੜੇ ਰਵੀਦਾਸ ਗੁਰਦੁਆਰਾ ਸਾਹਿਬ ਥਾਣਾ ਰਾਮਾਮੰਡੀ ਜਲੰਧਰ ਅਤੇ ਕਮਲਜੀਤ ਸਿੰਘ ਉਰਫ ਕਮਲ ਪੁੱਤਰ ਰੂਪਲਾਲ ਵਾਸੀ ਪਿੰਡ ਪਰਾਗਪੁਰ ਨੇੜੇ ਕਟਾਰੀਆ ਫਰਨੀਚਰ ਦੀ ਦੁਕਾਨ ਥਾਣਾ ਕੈਂਟ ਜਲੰਧਰ ਨੂੰ ਚੋਰੀ ਕੀਤੇ ਗਏ ਕੁਝ ਸਮਾਨ ਸਮੇਤਗ੍ਰਿਫਤਾਰ ਕੀਤਾ ਹੈ। ਜਿਹਨਾ ਦੇ ਇੰਕਸਾਫ ਤੇ ਨਵਪ੍ਰੀਤ ਸਿੰਘ ਉਰਫ ਝਮੱਕਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਕਾਨ ਨੰਬਰ 317, ਮਸੀਤ ਵਾਲੀ ਗਲੀ ਦਕੋਹਾ ਰੋਡ ਢਿਲਵਾ ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਅਤੇ ਰਮਿੰਦਰ ਕੁਮਾਰ ਪੁੱਤਰ ਦੁਲਾਰੇ ਵਾਸੀ ਪਿੰਡਦੇਗੁਆ ਥਾਣਾ ਪੇਸਾਵਾ ਜਿਲਾ ਸੀਤਾਪੁਰ ਯੂ.ਪੀ ਹਾਲ ਕਿਰਾਏਦਾਰ ਮਕਾਨ ਮੈਡਮ ਗੋਨੀ ਪੀਣਾ ਥਾਣਾ ਸਦਰ ਜਲੰਧਰ ਨੂੰ ਗ੍ਰਿਫਤਾਰਕੀਤਾ। ਇਹਨਾ ਸਾਰੇ ਦੋਸ਼ੀਆ ਪਾਸੋਂ ਰਿਜਰੋਟ ਵਿਚੋਂ ਚੋਰੀ ਕੀਤਾ ਗਿਆ ਜਨਰੇਟਰ ਦਾ ਸਮਾਨ, ਬਿਜਲੀ ਵਾਲੀਆ ਟਿਊਬਾ ਦੀਆਚੋਕਾਂ, ਬਿਜਲੀ ਦੀਆ ਤਾਰਾ, ਬਿਜਲੀਆ ਦੀਆਂ ਤਾਰਾਂ ਨੂੰ ਸਾੜ ਕੇ ਉਸ ਵਿਚੋਂ ਕੱਢੀਆ ਗਈਆ ਤਾਂਬੇ ਦੀਆ ਤਾਰਾ, ਜਨਰੇਟਰ ਦਾਸਟੈਂਡ, ਕੁਰਸੀਆ ਅਤੇ ਚੋਰੀ ਕੀਤੇ ਗਏ ਸਾਮਨ ਨੂੰ ਖੋਲਣ ਲਈ ਵਰਤੀਆਂ ਗਈਆਂ ਚਾਬੀਆ, ਰੈਂਚ, ਪਾਨੇ ਆਦਿ ਬ੍ਰਾਮਦ ਕੀਤੇ ਹਨ।