HomeStatesPunjab25 ਡੱਬੇ ਤੰਬਾਕੂ ਹੁੱਕਾ ਫਲੇਵਰ ਸਮੇਤ ਹੁੱਕਾ ਵਗੈਰਾ ਸਣੇ 01 ਨੌਜਵਾਨ ਕਾਬੂ

25 ਡੱਬੇ ਤੰਬਾਕੂ ਹੁੱਕਾ ਫਲੇਵਰ ਸਮੇਤ ਹੁੱਕਾ ਵਗੈਰਾ ਸਣੇ 01 ਨੌਜਵਾਨ ਕਾਬੂ

ਜਲੰਧਰ (ਸੋਨੂੰ ਛਾਬੜਾ):-ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਪਰ ਕਮਿਸ਼ਨਰੇਟ ਜਲੰਧਰ ਦੇਏਰੀਆ ਵਿੱਚ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਬਲਵਿੰਦਰ ਸਿੰਘ ਰੰਧਾਵਾ PPS ਵਧੀਕਡਿਪਟੀ ਕਮਿਸ਼ਨਰ ਸਾਹਿਬ ਜ਼ੋਨ-1 ਜਲੰਧਰ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਨਿਰਮਲ ਸਿੰਘ PPS/ACP ਸੈਂਟਰਲ ਜਲੰਧਰਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ INSP ਨਵਦੀਪ ਸਿੰਘ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਸਮੇਤ ASI ਮਦਨਸਿੰਘ ਚੌਕੀ ਇੰਚਾਰਜ ਦਕੋਹਾ ਸਮੇਤ ਪੁਲਿਸ ਪਾਰਟੀ ਦੇ ਮਿਤੀ 15.03.2023 ਨੂੰ ਬਾਸਵਾਰੀ ਪ੍ਰਾਈਵੇਟ ਵਹੀਕਲਾਂ ਗਸ਼ਤ ਥਾਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਢਿੱਲਵਾ ਚੌਂਕ ਰਾਮਾ ਮੰਡੀ ਜਲੰਧਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਹਾਜ਼ਰ ਕੇ ਇਤਲਾਹਦਿੱਤੀ ਕਿ ਮਨਜੀਤ ਸਿੰਘ ਉਰਫ ਸੋਨੂੰ ਪੁੱਤਰ ਲੇਟ ਗੁਰਮੁੱਖ ਸਿੰਘ ਵਾਸੀ ਮਕਾਨ ਨੰਬਰ 330 ਨੇੜੇ ਬੋਲੀਨਾ ਸਵੀਟ ਸ਼ਾਪ ਰਾਮਾ ਮੰਡੀਜਲੰਧਰ ਜੋ ਕਿ ਬੋਲੀਨਾ ਸਵੀਟ ਸ਼ਾਪ ਦੇ ਨੇੜੇ ਸੋਨੂੰ ਖੋਖੇ ਵਾਲੇ ਦੀ ਦੁਕਾਨ ਵਿੱਚ ਬਿਨਾ ਮੰਨਜੂਰੀ ਬਿਨਾ ਲਾਇਸੰਸ ਹੁੱਕਾ, ਹੁੱਕ ਫਲੇਵਰ, ਸਿਗਰੇਟ ਗਾਹਕਾਂ ਨੂੰ ਸ਼ਰੇਆਮ ਵੇਚਦਾ ਹੈ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਹੈ। ਜਿਸ ਦੇ ਆਧਾਰ ਤੇ ਮੁਕੱਦਮਾ ਨੰਬਰ91 ਮਿਤੀ 15.03.2023 ਜੁਰਮ 4-A, 21-A The Cigarettes and other tobacco products prohibition of advertisements and regulation of trade and commerce production, supply and distribution Punjab amendment act 2018 and 4-E Cigarettes ordinance 2019 ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਮਨਜੀਤ ਸਿੰਘ ਉਰਫ ਸੋਨੂੰ ਉਕਤ ਦੀ ਦੁਕਾਨ ਪਰ ਰੇਡਕਰਕੇ 25 ਡੱਬੇ ਤੰਬਾਕੂ ਹੁੱਕਾ ਫਲੇਵਰ ਮਾਰਕਾ Mr. Maya Shisha, ਇੱਕ ਹੁੱਕਾ ਸਮੇਤ ਪਾਈਪ, 03 ਡੱਬੀਆ ਮਾਚਿਸ ਅਤੇ02 ਸਿਗਰੇਟ ਲਾਈਟਰ ਬ੍ਰਾਮਦ ਕੀਤੇ ਗਏ ਹਨ। ਜਿਸ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

latest articles

explore more

LEAVE A REPLY

Please enter your comment!
Please enter your name here