ਜਲੰਧਰ (ਅੰਕਿਤ):-ਮਾਣਯੋਗ ਕਮਿਸ਼ਨਰ ਆਫ ਪੁਲਿਸ ਸ੍ਰੀ ਕੁਲਦੀਪ ਸਿੰਘ ਚਾਹਲ, IPS, ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘਤੇਜਾ PPS, DCP/Inv, ਜੀ ਦੀ ਨਿਗਰਾਨੀ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP-Inv, ਅਤੇ ਸ਼੍ਰੀ ਪਰਮਜੀਤ ਸਿੰਘ, PPS ACP-Detective ਜੀ ਦੀ ਯੋਗ ਅਗਵਾਈ ਹੇਠ 51 ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਵੱਲੋਂ ਮਾੜੇਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਮਿਤੀ 06.03.2023 ਨੂੰ ਨਿਊ ਸੰਤੋਖਪੁਰਾ ਜਲੰਧਰ ਵਿਖੇ ਘਰ ਵਿਚੋ ਚੋਰੀ ਕਰਨ ਵਾਲੇ01 ਚੋਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਕੀਤੀਆਂ 02 ਚੂੜੀਆਂ ਸੋਨ,01 ਚੇਨ ਸੋਨਾ ਅਤੇ 01 ਜੋੜਾ ਟੋਪਸ ਸੋਨਾ/ਡਾਇਮੰਡਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 07-03-2023 ਨੂੰ ਮੁਦੱਈ ਮੁਕੱਦਮਾ ਮਨੋਜ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਕਾਨ ਨੰਬਰ 747/75 ਨਿਊਸੰਤੋਖਪੁਰਾ ਜਲੰਧਰ ਦੇ ਬਿਆਨਾ ਪਰ ਮੁਕੱਦਮਾ ਨੰਬਰ 47 ਮਿਤੀ 07-03-2023 U/s 454,380 IPC ਥਾਣਾ ਡਵੀਜਨਨੰਬਰ 8 ਜਲੰਧਰ ਦਰਜ ਰਜਿਸਟਰ ਕਰਵਾਇਆ ਮਿਤੀ 06-03-2023 ਨੂੰ ਉਹ ਵਕਤ ਕ੍ਰੀਬ 9:00 AM ਸਵੇਰੇ ਆਪਣੇ ਕੰਮਤੇ ਚਲਾ ਗਿਆ ਤੇ ਬਾਕੀ ਵੀ ਘਰ ਦੇ ਮੈਂਬਰ ਆਪਣੇ–ਆਪਣੇ ਕੰਮਾ ਤੇ ਚਲੇ ਗਏ ਕਵਤ ਕ੍ਰੀਬ 1:45 PM ਵਜੇ ਉਸਦੀ ਮਾਤਾ ਘਰ ਦੇਮੇਨ ਗੇਟ ਨੂੰ ਤਾਲਾ ਲਗਾ ਕੇ ਗਵਾਂਢ ਵਿੱਚ ਚਲੀ ਗਈ। ਜਦ ਉਹ ਵਕਤ ਬ 4:15 PM ਪਰ ਘਰ ਵਾਪਸ ਆਇਆ ਤਾਂ ਦੇਖਿਆਕਿ ਘਰ ਦਾ ਮੇਨ ਗੇਟ ਦਾ ਦਰਵਾਜਾ ਟੁੱਟਾ ਹੋਇਆ ਸੀ ਅਤੇ ਮੇਨ ਦਰਵਾਜਾ ਖੁਲਾ ਹੋਇਆ ਸੀ ਅਤੇ ਘਰ ਦੇ ਕਮਰੇ ਵਿੱਚ ਪਈਅਲਮਾਰੀ ਲੋਹਾ ਵਿਚਲਾ ਲਾਕਰ ਵੀ ਟੁੱਟਾ ਹੋਇਆ ਸੀ ਅਤੇ ਲਾਕਰ ਵਿੱਚ ਪਈਆ 04 ਚੂੜੀਆ ਸੋਨਾ, 04 ਮੁੰਦਰੀਆ ਸੋਨਾਜੈਟਸ, ਇੱਕ ਚੈਨੀ ਸੋਨਾ, 01 ਸੈਂਟ ਸੋਨਾ ਜਿਸ ਵਿੱਚ 02 ਟੱਪਸ ਸੋਨਾ ਤੇ ਇੱਕ ਹਾਰ, ਇੱਕ ਟਾਪਸ. ਦੀ ਜੋੜੀ ਸੋਨਾ, ਇੱਕ ਟਾਪਸ, ਦੀਜੋੜੀ ਡਾਇਮੰਡ, ਇੱਕ ਮੰਗਲ ਸੂਤਰ ਸੋਨਾ ਤੇ 10 ਹਜਾਰ ਰੁਪਏ ਦੀ ਚੋਰੀ ਹੋ ਗਈ ਸੀ। ਜਿਸਤੇ ਥਾਣਾ ਡਵੀਜਨ ਨੰਬਰ 8 ਜਲੰਧਰਵਲੋਂ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਜੋ ਮਿਤੀ 11.03.2023 ਨੂੰ ਖੂਫੀਆ ਸੋਰਸਾ ਦੇ ਅਧਾਰ ਪਰ CIA STAFF ਜਲੰਧਰ ਵੱਲੋਂ ਮੁਕੱਦਮਾ ਵਿੱਚ ਹੇਠ ਲਿਖੇ ਦੋਸ਼ੀ ਨੂੰ ਲੰਮਾ ਪਿੰਡ ਚੋਕ ਜਲੰਧਰ ਤੋ ਗ੍ਰਿਫਤਾਰ ਕੀਤਾ ਗਿਆ। ਜੋ ਦੋਸ਼ੀ ਪੁਲਿਸ ਰਿਮਾਂਡਅਧੀਨ ਹੈ। ਜਿਸ ਨੇ ਆਪਣੀ ਪੁੱਛ– ਗਿੱਛ ਪਰ ਦੱਸਿਆ ਕਿ ਉਸਨੇ ਹੋਰ ਚੋਰੀ ਕੀਤਾ ਸਮਾਨ ਲੱਧੇਵਾਲੀ ਰੋਡ ਪਰ ਇੱਕ ਸੁਨਿਆਰੇ ਨੂੰਵੇਚ ਦਿੱਤਾ ਸੀ। ਜਿਸ ਦੀ ਭਾਲ ਜਾਰੀ ਹੈ।