ਮਾਨਯੋਗ ਸ੍ਰੀ ਕੁਲਦੀਪ ਸਿੰਘ ਚਾਹਲ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਸਬੰਧੀ ਚਲਾਈਮੁਹਿਮ ਦੇ ਮੱਦੇਨਜਰ ਸ੍ਰੀ ਆਦਿਤਿਆ IPS, ADCP-ਸਿਟੀ-2 ਕਮਿਸ਼ਨਰ ਜਲੰਧਰ ਅਤੇ ਸ੍ਰੀ ਬਬਨਦੀਪ ਸਿੰਘ ACP ਕੈਂਟਕਮਿਸ਼ਨਰੇਟ ਜਲੰਧਰ ਜੀ ਦੀਆਂ ਹਦਾਇਤਾ ਅਨੁਸਾਰ 51 ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਕੈਂਟ ਜਲੰਧਰ ਦੀ ਅਗਵਾਈ ਹੇਠASI ਸਤਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਬਾ–ਸਵਾਰੀ ਪ੍ਰਾਈਵੇਟ ਵਹਿਕਲਾ ਬਾਏ ਗਸ਼ਤ ਕਰਦੇ ਹੋਏ GNA ਚੌਕ ਤੋਂ ਸੋਫੀ ਪਿੰਡਨੂੰ ਜਾ ਰਹੇ ਸੀ ਕਿ ਜਦੋ ਪੁਲਿਸ ਪਾਰਟੀ ਹਾਥੀ ਗੇਟ ਤੋਂ ਥੋੜਾ ਅੱਗੇ ਪੁੱਜੀ ਤਾਂ ਇਕ ਮੋਨਾ ਨੌਜਵਾਨ ਪੁਲਿਸ ਪਾਰਟੀ ਦੇ ਅੱਗੇ ਪੈਦਲ ਜਾਰਿਹਾ ਸੀ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਸੱਜੀ ਜੇਬ ਵਿਚੋਂ ਇਕ ਕਾਲੇ ਰੰਗ ਦਾ ਮੋਮੀ ਲਿਫਾਫਾ ਕਦ ਕੇ ਸੁੱਟ ਦਿਤਾ।ਜਿਸਨੂੰ ASI ਸਤਵਿੰਦਰ ਸਿੰਘ ਨੇ ਸ਼ੱਕ ਦੀ ਬਿਨਾਅ ਪਰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ।ਜਿਸ ਨੇਆਪਣਾ ਨਾਮ ਕੁਲਵੰਤ ਕੁਮਾਰ ਪੁੱਤਰ ਪਰਮਜੀਤ ਵਾਸੀ ਕੁੱਕੜ ਪਿੰਡ ਥਾਣਾ ਸਦਰ ਜਲੰਧਰ ਦੱਸਿਆ।ਕੁਲਵੰਤ ਕੁਮਾਰ ਉਕਤ ਵੱਲੋਂ ਸੁੱਟੇਲਿਫਾਫੇ ਦੀ ਤਲਾਸੀ ਕਰਨ ਤੇ 04 ਗ੍ਰਾਮ ਹੈਰੋਇਨ ਵਰਗੀ ਨਸ਼ੀਲੀ ਚੀਜ ਬ੍ਰਾਮਦ ਹੋਈ।ਜਿਸ ਤੇ ਕੁਲਵੰਤ ਕੁਮਾਰ ਉੱਕਤ ਦੇ ਖਿਲਾਫਮੁੱਕਦਮਾ ਨੰਬਰ 37 ਮਿਤੀ 13.03.2025 ਅਧ 21-61-85 NDPS ACT ਥਾਣਾ ਕੈਂਟ ਕਮਿਸ਼ਨਰੇਟ ਜਲੰਧਰ ਦਰਜਰਜਿਸਟਰ ਕੀਤਾ ਗਿਆ।ਦੋਸ਼ੀ ਉਕਤ ਦਾ ਮਾਨਯੋਗ ਅਦਾਲਤ ਵਿਚੋਂ ਪੁਲਿਸ ਰਿਮਾਂਡ ਹਾਸਲ ਕਰਕੇ ਮੁੱਕਦਮਾ ਹਜਾ ਵਿਚ ਹੋਰਰਿਕਵਰੀ ਕੀਤੀ ਜਾਵੇਗੀ।