HomeStatesPunjabਮੋਟਰਸਾਇਕਲ ਚੋਰੀ ਕਰਨ ਵਾਲਾ 01 ਦੋਸ਼ੀ ਕਾਬੂ !

ਮੋਟਰਸਾਇਕਲ ਚੋਰੀ ਕਰਨ ਵਾਲਾ 01 ਦੋਸ਼ੀ ਕਾਬੂ !

78DFB390 5EAA 47C0 B79C 1C6F11DD4C7Dਜਲੰਧਰ (ਅੰਕਿਤ):-ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਅਦਿੱਤਿਆ IPS, ADCP-2 ਜਲੰਧਰ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ ASI ਜਗਦੀਸ਼ ਲਾਲ ਵੱਲੋਂ ਮੁਕੱਦਮਾ ਨੰਬਰ 38 ਮਿਤੀ 04.03.2023 ਅ/ਧ 379,411 IPC ਥਾਣਾ ਡਵੀਜਨ ਨੰਬਰ 06 ਕਮਿਸ਼ਨਰੇਟ ਜਲੰਧਰ ਨੂੰ ਟਰੇਸ ਕਰਦੇ ਹੋਏ ਦੋਸ਼ੀ ਰੋਨਿਸ਼ ਭੰਡਾਰੀ ਉਰਫ ਮਿੱਠੀ ਪੁੱਤਰ ਸੰਜੇ ਭੰਡਾਰੀ ਵਾਸੀ ਮਕਾਨ ਨੰਬਰ 188 ਚੋਪੜਾ ਕਲੋਨੀ, ਬਸਤੀ ਸ਼ੇਖ, ਥਾਣਾ ਡਵੀਜਨ ਨੰਬਰ 5 ਕਮਿਸ਼ਨਰੇਟ ਜਲੰਧਰ ਨੂੰ ਮਿਤੀ 04.03.2023 ਨੂੰ ਗ੍ਰਿਫਤਾਰ ਕੀਤਾ ਗਿਆ।ਦੌਰਾਨੇ ਪੁੱਛਗਿੱਛ ਦੋਸ਼ੀ ਉਕਤ ਵੱਲੋਂ ਮਾਡਲ ਟਾਊਨ ਜਲੰਧਰ ਅਤੇ ਹੋਰ ਵੱਖ-ਵੱਖ ਏਰੀਏ ਵਿੱਚੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਸਬੰਧੀ ਮੰਨਿਆ।ਜਿਸ ਦੇ ਪਾਸੋਂ ਐਕਟਿਵਾ ਰੰਗ ਚਿੱਟਾ ਨੰਬਰ PB-08-DN-8436, PB-08-CK-1722, PB-08-DT-1456, PB-08-CU-1218 ਅਤੇ ਮੋਟਰਸਾਇਕਲ ਮਾਰਕਾ ਸਪਲੈਂਡਰ ਨੰਬਰ PB-09-AD-9120 ਰੰਗ ਸਿਲਵਰ, PB-08-BT-6529 ਰੰਗ ਕਾਲਾ, PB-08-CY-3776 ਰੰਗ ਕਾਲਾ ਅਤੇ PB-08-DI-8481 ਰੰਗ ਕਾਲਾ ਬਰਾਮਦ ਕੀਤੇ ਗਏ।ਦੌਰਾਨੇ ਤਫਤੀਸ਼ ਦੋਸ਼ੀ ਰੋਨਿਸ਼ ਭੰਡਾਰੀ ਉਰਫ ਮਿੱਠੀ ਨੇ ਮੰਨਿਆ ਕਿ ਉਹ ਚੋਰੀ ਦੀਆ ਵਾਰਦਾਤਾਂ ਨੂੰ ਆਪਣੇ ਸਾਥੀ ਮੋਹਿਤ ਮਾਂਡਲਾ ਉਰਫ ਬੱਬੂ ਪੁੱਤਰ ਯਸ਼ਪਾਲ ਵਾਸੀ ਮਾਡਲ ਹਾਊਸ ਜਲੰਧਰ ਅਤੇ ਮਨੀ ਪੁੱਤਰ ਰਮੇਸ਼ ਲਾਲ ਵਾਸੀ ਭਾਰਗੋ ਕੈਂਪ ਜਲੰਧਰ ਨਾਲ ਮਿਲ ਕੇ ਅੰਜਾਮ ਦਿੰਦਾ ਸੀ।ਜਿਸ ਤੇ ਮੁਕੱਦਮਾ ਉਕਤ ਵਿੱਚ ਮੋਹਿਤ ਮਾਂਡਲਾ ਉਰਫ ਬੱਬੂ ਅਤੇ ਮਨੀ ਨੂੰ ਦੋਸ਼ੀ ਨਾਮਜਦ ਕੀਤਾ ਗਿਆ ਹੈ।ਦੋਸ਼ੀ ਰੋਨਿਸ਼ ਭੰਡਾਰੀ ਉਰਫ ਮਿੱਠੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 01 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਜਿਸ ਪਾਸੋਂ ਚੋਰੀ ਦੀਆਂ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

latest articles

explore more

LEAVE A REPLY

Please enter your comment!
Please enter your name here