ਜਲੰਧਰ (ਅਭੀ ਭਾਸਕਰ):-ਮਿਤੀ 11-3-23 ਤੋਂ 12-3-23 ਨੂੰ ਪੰਜਾਬ ਮਾਸਟਰ ਗੇਮਜ਼ ਐਸੋਸੀਏਸ਼ਨ ਵਲੋਂ ਕਰਵਾਈ ਗਈ ਐਥਲੈਟਿਕਸ ਚੈਪੀਅਨਸ਼ਿਪ ਵਿੱਚ ਹੀਰਾ ਲਾਲ ਡੀ ਪੀ ਈ ਜੋ ਕਿ ਸਰਕਾਰੀ ਹਾਈ ਸਕੂਲ ਤਾਜਪੁਰ ਭਗਵਾਨਪੁਰ ਜਲੰਧਰ ਵਿਖੇ ਸੇਵਾ ਨਿਭਾਅ ਰਿਹਾ ਹੈ ਅਤੇ ਜੋ ਕਿ ਨੈਸ਼ਨਲ ਪੱਧਰ ਦੇ ਖਿਡਾਰੀ ਹਨ ਉਹਨਾਂ ਨੇ 45+ ਗਰੁੱਪ ਵਿੱਚ 800 ਮੀਟਰ ਰੇਸ ਵਿੱਚ ਪਹਿਲਾਂ ਸਥਾਨ ਹਾਸਿਲ ਕਰ ਕੇ ਸੋਨ ਤਗਮਾ ਜਿਤਿਆ ਅਤੇ 400 ਮੀਟਰ ਰੇਸ ਵਿੱਚ ਚਾਂਦੀ ਦੀ ਤਗਮਾ ਜਿਤ ਕੇ ਦੂਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਡੀ ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਜੀ ਨੇ ਦੱਸਿਆ ਮਿਤੀ 17-2-23ਤੋ 20-2-23 ਤਕ 4 ਵੀਆਨੈਸ਼ਨਲ ਮਾਸਟਰ ਐਥਲੈਟਿਕਸ ਚੈਪੀਅਨਸ਼ਿਪ ਗੇਮਜ਼ ਜੋ ਕਿ ਦਰੌਣਚਾਰਿਆ ਐਥਲੈਟਿਕਸ ਸਟੇਡੀਅਮ ਕੁਰੂਕਸ਼ੇਤਰ ਹਰਿਆਣਾ ਵਿਖੇ ਹੋਏ ਮੁਕਾਬਲਿਆਂ ਵਿੱਚ ਹੀਰਾ ਲਾਲ ਨੇ 100×400 ਮੀਟਰ ਰਿਲੇਅ ਰੇਸ ਪਹਿਲਾਂ ਸਥਾਨ ਹਾਸਿਲ ਕਰ ਕੇ ਸੋਨੇ ਦਾ ਤਗਮਾ ਜਿਤਿਆ ਅਤੇ 800 ਮੀਟਰ ਰੇਸ ਵਿੱਚ ਕਾਸੀ ਦਾ ਤਗਮਾ ਜਿੱਤ ਕੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਡੀ ਐਮ ਸਪੋਰਟਸ ਨੇਦੱਸਿਆ ਕਿ ਹੀਰਾ ਲਾਲ ਨੇ ਸਿਖਿਆ ਵਿਭਾਗ ਨਾਮ ਰੋਸ਼ਨ ਕੀਤਾ। ਅਤੇ ਡੀ ਐਮ ਸਪੋਰਟਸ ਵਲੋਂ ਖੇਡਾਂ ਵਿੱਚ ਹੋਰ ਮਲਾ ਮਾਰਨਵਾਸਤੇ ਸ਼ੁਭ ਇਛਾਵਾਂ ਦਿਤੀਆਂ , ਡੀ ਟੀ ਜਨਰਲ ਸਕੱਤਰ ਸੁਰਿੰਦਰ ਕੁਮਾਰ, ਹੈੱਡ ਮਾਸਟਰ ਹਰਬਿੰਦਰ ਪਾਲ, ਲੈਕੇ ਸ ਮਨਜੀਤ ਸਿੰਘ, ਸੁਧੀਰ ਕੁਮਾਰ , ਡ ਪੀ ਈ ਡਾ ਮੋਹਿਤ ਸ਼ਰਮਾ ਵਿਕਰਮ ਮਲਹੋਤਰਾ, ਦੀਪਕ ਕੁਮਾਰ ਸੁਰਿੰਦਰ ਕੁਮਾਰ, ਰਾਜਵਿੰਦਰ, ਸੁਲਿੰਦਰ ਕੁਮਾਰਮੈਡਮ ਮੀਨੂੰ ਡੋਗਰਾ, ਅੰਨੂ ਖੇੜਾ, ਰਾਜਵਿੰਦਰ ਕੌਰ ਸੁਸਮਾ ਰਾਣੀ ਆਦਿ ਅਧਿਆਪਕਾ ਨੇ ਵੀ ਮੁਬਾਰਕਾਂ ਦਿਤੀਆਂ.
