HomeStatesPunjabਥਾਣਾ ਡਵੀਜ਼ਨ ਨੰ. 8 ਜਲੰਧਰ ਦੀ ਪੁਲਿਸ ਟੀਮ ਵੱਲੋਂ ਕਤਲ ਸਬੰਧੀ ਮੁੱਕਦਮਾ...

ਥਾਣਾ ਡਵੀਜ਼ਨ ਨੰ. 8 ਜਲੰਧਰ ਦੀ ਪੁਲਿਸ ਟੀਮ ਵੱਲੋਂ ਕਤਲ ਸਬੰਧੀ ਮੁੱਕਦਮਾ ਦਰਜ !

ਜਲੰਧਰ (ਅੰਕਿਤ ਭਾਸਕਰ):-ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋ ਮਾੜੇ ਅਨਸਰਾਂ ਖਿਲ਼ਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਡਵੀਜ਼ਨ ਨੰ. 8 ਜਲੰਧਰ ਦੀ ਪੁਲਿਸ ਟੀਮ ਵੱਲੋਂ ਮਿਤੀ 08.03.2023 ਨੂੰ ਮ੍ਰਿਤਕ ਮਨੋਜ਼ਯਾਦਵ ਪੁੱਤਰ ਸ਼ਿਵ ਨਰਾਇਣ ਵਾਸੀ ਕੋਟ ਰਾਮ ਦਾਸ ਚੋਗਿੱਟੀ ਜਲੰਧਰ ਦੇ ਹੋਏ ਕਤਲ ਸਬੰਧੀ ਦਰਜ ਮੁੱਕਦਮਾ ਨੰਬਰ 50 ਮਿਤੀ09.03.2023 ਅ/ਧ 302,148,149 ਭ.ਦ ਥਾਣਾ ਡਵੀਜਨ ਨੰ: 8 ਕਮਿਸ਼ਨਰੇਟ ਜਲੰਧਰ ਵਿੱਚ ਨਾਮਜਦ ਦੋਸ਼ੀਆਂ ਵਿੱਚੋਂ ਇਕਦੋਸ਼ੀ ਸੂਰਜ ਪੁੱਤਰ ਪ੍ਰਕਾਸ਼ ਵਾਸੀ ਸਵਰਨ ਪਾਰਕ ਨੇੜੇ ਗੁੱਦਈਪੁਰ ਨਹਿਰ ਪੁਲੀ ਜਲੰਧਰ ਨੂੰ ਫੋਕਲ ਪੁਆਂਇੰਟ ਪਾਰਕ ਤੋਂ ਕਾਬੂ ਕਰਨਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮਿਤੀ 08.03.2023 ਨੂੰ ਵਕਤ ਕਰੀਬ 4-15 PM ਮੁੱਦਈ ਮੁੱਕਦਮਾ ਕਨ੍ਹਈਆ ਯਾਦਵਟਰਾਂਸਪੋਰਟ ਨਗਰ ਵਿੱਚ ਆਪਣੀ ਰੇਤਾ ਬਜਰੀ ਵਾਲੀ ਗੱਡੀ ਪਾਸ ਖੜਾ ਸੀ ਕਿ ਰਾਜੂ ਉਰਫ ਲੰਗੜਾ ਜ਼ੋ ਕਿ ਟਰਾਂਸਪੋਰਟ ਨਗਰਵਿਖੇ ਹੀ ਰੇਤਾ ਬਜਰੀ ਦਾ ਕੰਮ ਕਰਦਾ ਹੈ। ਜਿਸ ਨੇ ਉਸ ਦੀ ਮਰਜੀ ਦੇ ਖਿਲਾਫ ਜਾ ਕੇ ਉਸ ਉਪਰ ਰੰਗ ਸੁੱਟ ਦਿੱਤਾ। ਜਿਸ ਦਾ ਉਸਵੱਲੋਂ ਵਿਰੋਧ ਕੀਤਾ ਗਿਆ। ਇਨ੍ਹਾਂ ਦਾ ਆਪਸ ਵਿੱਚ ਬੋਲ ਬੁਲਾਵਾ ਹੋ ਗਿਆ, ਰਾਜੂ ਉਰਫ ਲੰਗੜਾ ਨੇ ਮੋਕਾ ਪਰ ਸੂਰਜ ਪੁੱਤਰ ਪ੍ਰਕਾਸ਼ ਅਤੇ ਆਕਾਸ਼ ਪੁੱਤਰ ਪ੍ਰਕਾਸ਼ ਵਾਸੀਆਨ ਸਵਰਨ ਪਾਰਕ ਨੇੜੇ ਗੁੱਦਈਪੁਰ ਨਹਿਰ ਪੁਲੀ ਜਲੰਧਰ ਨੂੰ ਮੋਕਾ ਪਰ ਬੁਲਾਲਿਆ, ਰਾਜੂ ਲੰਗੜੇ ਨੇ ਸਮੇਤ 3-4 ਨਾ ਮਾਲੂਮ ਨੋਜਵਾਨਾ ਦੇ ਮ੍ਰਿਤਕ ਦੇ ਚਾਚੇ ਕਨ੍ਹਈਆ ਦੇ ਸਿਰ ਪਰ ਲਕੜੀ ਦੇ ਦਸਤੇ ਦਾ ਵਾਰਕਰ ਦਿੱਤਾ ਜ਼ੋ ਉਸ ਨੇ ਆਪਣੇ ਬਚਾਓ ਲਈ ਸੱਜੀ ਬਾਹ ਉਪਰ ਕੀਤੀ ਤੇ ਉਸ ਦੀ ਬਾਹ ਪਰ ਬਹੁਤ ਜ਼ੋਰ ਦੀ ਸੱਟ ਵਜੀ, ਜਿਸ ਨੂੰ ਵੇਖ ਕੇਉਸ ਦਾ ਭਤੀਜਾ ਮਨੋਜ਼ ਯਾਦਵ ਪੁੱਤਰ ਸ਼ਿਵ ਨਰਾਇਣ ਵਾਸੀ ਕੋਟ ਰਾਮ ਦਾਸ ਚੋਗਿੱਟੀ ਜਲੰਧਰ ਉਸ ਦੇ ਬਚਾਓ ਲਈ ਅੱਗੇ ਆਇਆ ਤਾਂ ਰਾਜੂ ਉਰਫ ਲੰਗੜਾ ਨੇ ਆਪਣੇ 3-4 ਨਾ ਮਾਲੂਮ ਸਾਥੀਆ ਨਾਲ ਫੜ ਲਿਆ, ਸੂਰਜ, ਆਕਾਸ਼ਪੁੱਤਰਾਨ ਪ੍ਰਕਾਸ਼ ਵਾਸੀਆਨ ਉਕਤਾਨ ਨੇ ਉਸ ਦੇ ਭਤੀਜੇ ਪਰ ਕੋਈ ਤੀਖੀ ਚੀਜ ਦੇ ਵਾਰ ਕੀਤੇ। ਜਿਸ ਨਾਲ ਉਸ ਦਾ ਭਤੀਜਾ ਡਿੱਗਗਿਆ, ਜੋ ਲੋਕਾ ਨੂੰ ਇਕਾਠਾ ਹੁੰਦਾ ਦੇਖ ਕੇ ਹਮਲਾਵਰ ਰਾਜੂ ਲੰਗੜਾ, ਸੂਰਜ, ਆਕਾਸ਼ ਸਮੇਤ 3-4 ਨਾ ਮਾਲੂਮ ਸਾਥੀਆ ਦੇ ਆਪਣੇਹਥਿਆਰਾ ਸਮੇਤ ਮੋਕਾ ਤੋ ਫਰਾਰ ਹੋ ਗਏ। ਦੋਰਾਨੇ ਤਫਤੀਸ਼ ਇਸ ਕਤਲ ਦੀ ਵਾਰਦਾਤ ਨੂੰ ਟਰੇਸ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨਕਰਕੇ ਦੋਸ਼ੀ ਸੂਰਜ ਪੁੱਤਰ ਪ੍ਰਕਾਸ਼ ਨੂੰ ਮੁੱਕਦਮਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈਛਾਪੇਮਾਰੀ ਕੀਤੀ ਜਾ ਰਹੀ ਹੈ ਜਿਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

latest articles

explore more

LEAVE A REPLY

Please enter your comment!
Please enter your name here