ਅੱਜ ਮਿਤੀ 15-02-23 ਨੂੰ ਹਰ ਸਾਲ ਦੀ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਵਾ ਵਿਖੇ ਸਾਲਾਨਾ 12ਵੀਂ ਜਮਾਤ ਦੀ ਵਿਦਾਇਗੀ ਪਾਰਟੀ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਵੱਖ ਵੱਖ ਤਰਾਂ ਦੇ ਦੇਸ਼ ਭਗਤੀ ਗੀਤ ਅਤੇ ਭੰਗੜੇ ਤੇ ਗਿੱਧੇ ਨਾਲ ਭਾਗ ਲਿਆ ਗਿਆ। ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਿੰਸੀਪਲ ਜਸਪਾਲਜੀਤ ਕੌਰ ਜੀ ਦਾ ਸਭ ਤੋਂ ਵੱਧ ਯੋਗਦਾਨ ਰਿਹਾ।ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਸੁਖਵਿੰਦਰ ਸਿੰਘ ਰਾਏ (Holland), ਸ਼੍ਰੀ ਕਮਲ ਕਾਂਤ ਐਰੀ (ਰਿਟਾ.ਡੀ.ਪੀ.ਆਈ (ਸਿੱਖਿਆ ਵਿਭਾਗ) ਜੀ ਵੱਲੋਂ ਸ਼ਿਰਕਤ ਕੀਤੀ ਗਈ।ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੋਸ਼ਨੀ ਜਲਾ ਕੇ ਕੀਤੀ ਗਈ ਅਤੇ ਅੰਤ ਵਿੱਚ ਵੱਖ ਵੱਖ ਕਲਾ ਮੁਕਾਬਲਿਆਂ ਅਤੇ ਖੇਡਾਂ ਵਿੱਚ ਮੱਲਾਂ ਮਾਰ ਚੁੱਕੇ ਵਿੱਦਿਆਰਥੀਆਂ ਨੂੰ ਇਨਾਮ ਵੰਡੇ ਗਏ।ਸ਼੍ਰੀ ਸੁਖਵਿੰਦਰ ਸਿੰਘ ਜੀ ਵੱਲੋਂ ਸਕੂਲ ਨੂੰ 1,00,000/- ਰੁ: ਦੀ ਦਾਨ ਰਾਸ਼ੀ ਭੇਟਾ ਕੀਤੀ ਗਈ ।ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਨੇੜੇ ਦੇ ਪਿੰਡਾਂ ਦੇ ਸਰਪੰਚ ਸਾਹਿਬਾਨ ਅਤੇ ਬੱਚਿਆਂ ਦੇ ਮਾਪੇ ਪ੍ਰੋਗਰਾਮ ਦਾ ਹਿੱਸਾ ਬਣੇ।ਇਸ ਮੌਕੇ ਤੇ ਮਾਸਟਰ ਸ਼ਿਵ ਚੰਦ, ਮਾਸਟਰ ਜਤਿੰਦਰ ਕੁਮਾਰ,ਮੈਡਮ ਅਮਨਦੀਪ, ਗੁਰਵਿੰਦਰ ਸਿੰਘ ਅਤੇ ਹੋਰ ਸਟਾਫ਼ ਮੈਂਬਰਾਂ ਦੇ ਨਾਲ ਨਾਲ ਮਨਜਿੰਦਰ ਸਿੰਘ, ਪਵਨ ਕੁਮਾਰ, ਸੁਖਵੰਤ ਸਿੰਘ, ਮੈਡਮ ਨਰਿੰਦਰ ਕੌਰ ਆਦਿ ਹਾਜ਼ਰ ਸਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਵਾ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ

