HomeUncategorizedਟਾਈਮਜ਼ ਨਾਓ ਦੀ ਰਿਪੋਰਟਰ 'ਤੇ ਕੇਸ ਦਰਜ ਕਰਨਾ ਨਿੰਦਣਯੋਗ-ਮਾਣਕ.

ਟਾਈਮਜ਼ ਨਾਓ ਦੀ ਰਿਪੋਰਟਰ ‘ਤੇ ਕੇਸ ਦਰਜ ਕਰਨਾ ਨਿੰਦਣਯੋਗ-ਮਾਣਕ.

ਜਲੰਧਰ, 7 ਮਈ (अंकित भास्कर)

ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਇਕ ਬਿਆਨ ਵਿਚ ਬੀਤੇ ਦਿਨੀਂ ਲੁਧਿਆਣੇਟਾਈਮਜ਼ ਨਾਓਟੀਵੀ ਚੈਨਲ ਦੀ ਰਿਪੋਰਟਰ ਭਾਵਨਾ ਕਿਸ਼ੋਰ, ਉਸ ਦੇ ਡਰਾਈਵਰ ਤੇ ਕੈਮਰਾਮੈਨ ਨੂੰ ਇਕ ਫਰਜ਼ੀ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਸਖਤ ਆਲੋਚਨਾ ਕਰਦਿਆਂ ਸਰਕਾਰ ਨੂੰ ਇਹ ਕੇਸ ਤੁਰੰਤ ਵਾਪਿਸ ਲੈਣ ਲਈ ਕਿਹਾ ਹੈ। ਸ੍ਰੀ ਮਾਣਕ ਨੇ ਇਸਘਟਨਾਕ੍ਰਮ ਸਬੰਧੀ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਉਸ ਦੀਆਂ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਦੀਮੀਡੀਆ ਪ੍ਰਤੀ ਅਸਿਹਣਸ਼ੀਲਤਾ ਦਿਨੋ ਦਿਨ ਵਧਦੀ ਜਾ ਰਹੀ ਹੈ। ਜਿਹੜਾ ਵੀ ਮੀਡੀਆ ਅਦਾਰਾ ਤੇ ਪੱਤਰਕਾਰ ਆਜ਼ਾਦ ਅਤੇਨਿਰਪੱਖ ਰਹਿ ਕੇ ਪੱਤਰਕਾਰੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਟਾਈਮਜ਼ ਨਾਓ ਦੀ ਪੱਤਰਕਾਰ ਭਾਵਨਾ ਕਿਸ਼ੋਰ ਵੀ ਪੰਜਾਬ ਸਰਕਾਰ ਦੇ ਲੁਧਿਆਣੇ ਵਿਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਦੀਕਵਰੇਜ ਕਰਨ ਆਈ ਸੀ, ਜਿਸ ਸਬੰਧੀ ਬਾਕਾਇਦਾ ਟੀ. ਵੀ. ਚੈਨਲ ਨੂੰ ਸੱਦਾ ਵੀ ਦਿੱਤਾ ਗਿਆ ਸੀ ਪਰ ਕਿਉਂਕਿ ਟਾਈਮਜ਼ ਨਾਓਚੈਨਲ ਨੇ ਕੇਜਰੀਵਾਲ ਦੇ ਘਰਤੇ ਖਰਚੇ ਗਏ 45 ਕਰੋੜ ਰੁਪਏ ਦੇ ਮਾਮਲੇ ਸਬੰਧੀ ਖਬਰ ਦੀ ਕਵਰੇਜ ਕੀਤੀ ਸੀ, ਇਸ ਲਈ ਉਕਤਰਿਪੋਰਟਰ ਨੂੰ ਫਰਜ਼ੀ ਕੇਸ ਵਿਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਇਸ ਵਿਰੁੱਧ ਸਖਤ ਪ੍ਰਤੀਕਰਮ ਪ੍ਰਗਟ ਕੀਤਾ ਹੈ ਅਤੇ ਸਰਕਾਰਤੇ ਇਹ ਕੇਸ ਵਾਪਿਸ ਲੈਣ ਲਈ ਮੀਡੀਆ ਵਲੋਂ ਹੋਰ ਵੀਵਧੇਰੇ ਦਬਾਅ ਬਣਾ ਕੇ ਰੱਖਣਾ ਚਾਹੀਦਾ ਹੈ।

latest articles

explore more

LEAVE A REPLY

Please enter your comment!
Please enter your name here