ਸ਼੍ਰੀ ਕੁਲਦੀਪ ਸਿੰਘ ਚਾਹਲ ,IPS,ਕਮਿਸ਼ਨਰ ਪੁਲਿਸ,ਜਲੰਧਰ ਜੀ ਵੱਲੋ ਨਸ਼ਾ ਤਸਕੱਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀਜਸਕਿਰਨਜੀਤ ਸਿੰਘ ਤੇਜਾ,PPS,DCP-Investigation,ਦੀ ਯੋਗ ਅਗਵਾਈ ਅਤੇ ਸ਼੍ਰੀ ਕੰਵਲਪ੍ਰੀਤ ਸਿੰਘ ,PPS,ADCP-Inv.,ਸ਼੍ਰੀ ਪਰਮਜੀਤ ਸਿੰਘ ,PPS ACP-Detective ਦੀ ਨਿਗਰਾਨੀ ਹੇਠ ਅਸ਼ੋਕ ਕੁਮਾਰ ਸ਼ਰਮਾ ,ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦੀ ਪੁਲਿਸ ਟੀਮ ਵੱਲੋਂ 03 ਨਸ਼ਾ ਤਸਕਰਾਂ ਨੂੰ 55 ਗ੍ਰਾਮ ਹੈਰੋਇਨ, 02 ਪਿਸਟਲ.32 ਬੋਰ ਅਤੇ 5 ਜਿੰਦਾ ਰੌਦਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਮਿਤੀ 13.02.2023 ਨੂੰ ਸੀ.ਆਈ.ਏ. ਸਟਾਫ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਪਾਰਟੀ ਨੇ ਬਾ–ਸਿਲਸਲਾ ਗਸਤ ਬਾ–ਚੈਕਿਗਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਟੀ–ਪੁਆਂਇੰਟ ਮੁੱਹਲਾ ਬੋਹੜ ਵਾਲਾ ਬਸਤੀ ਗੁਜਾਂ ਜਲੰਧਰ ਵਿਖੇ ਮੋਜੂਦ ਸੀ ਤਾਂ ਮੁੱਹਲਾ ਬੋਹੜ ਵਾਲਾਵੱਲੋਂ ਆਉਦੇ ਤਿੰਨ ਮੋਨੇ ਨੋਜੁਆਨ ਅਭੀ ਨਾਹਰ ਪੁੱਤਰ ਵਿੱਕੀ ਨਾਹਰ, ਸੰਨੀ ਨਾਹਰ ਪੁੱਤਰ ਵਿੱਕੀ ਨਾਹਰ ਅਤੇ ਸੰਜੈ ਪੁੱਤਰ ਸੁਭਾਸ਼ਵਾਸੀਆਨ ਮਕਾਨ ਨੂੰ.WJ 195 ਨੇੜੇ ਰਵਿਦਾਸ ਮੰਦਿਰ ਡੱਬੀਪੁਰ ਮੁੱਹਲਾ ,ਬਲਤੀ ਗੁਜਾਂ ਜਲੰਧਰ ਨੂੰ ਪੈਦਲ ਆਉਂਦਿਆ ਸ਼ੱਕ ਦੀਬਿਨਾਰ ਪਰ ਕਾਬੂ ਕਰਕੇ ਕੇ ਇਹਨਾਂ ਪਾਸੋਂ 55ਗ੍ਰਾਮ ਹੈਰੋਇਨ,02 ਪਿਸਟਲ .32ਬੋਰ ਸਮੇਤ 5 ਜਿੰਦਾ ਰੌਦ ਬ੍ਰਾਮਦ ਕਰਵਾ ਕੇਇਹਨਾਂ ਖਿਲਾਫ ਮੁੱਕਦਮਾ ਨੰ.15 ਮਿਤੀ 13.02.2023 ਅ/ਧ 21/61/85 ਐਨ.ਡੀ.ਪੀ.ਐਸ. ਐਕਟ,25/54/59 ਆਰਮਜ਼ਐਕਟ ਥਾਣਾ ਡਵੀਜਨ ਨੰ.5 ਜਲੰਧਰ ਦਰਜ ਕਰਨ ਉਪਰੰਤ ਦੋਸ਼ੀਆ ਨੂੰ ਮੁੱਕਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ।ਪੁੱਛਗਿੱਛ ਦੋਰਾਨ ਇਸ ਗੱਲ ਦਾ ਖੁਲਾਸਾ ਹੋਇਆ ਕਿ ਦੋਸ਼ੀਆਂਨ ਅਭੀ ਨਾਹਰ ਅਤੇ ਸੰਨੀ ਨਾਹਰ ਦੋਵੇਂ ਸਕੇ ਭਰਾ ਆਪਣੇ ਮਾਮਾ ਸੰਜੈਨਾਲ ਮਿਲ ਕੇ ਨਸ਼ਾ ਤਸੱਕਰੀ ਕਰਦੇ ਸਨ।
