HomeUncategorizedਸ਼੍ਰੀ ਕੁਲਦੀਪ ਸਿੰਘ ਚਾਹਲ ਆਈ ਪੀ ਐਸ, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ...

ਸ਼੍ਰੀ ਕੁਲਦੀਪ ਸਿੰਘ ਚਾਹਲ ਆਈ ਪੀ ਐਸ, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਘੱਟ ਸਮੇਂ ਵਿਚ ਲੰਗਰ ਤਿਆਰ ਕੀਤਾ ਜਾ ਸਕੇ ਮਸ਼ੀਨ ਦਾ ਉਦਘਾਟਨ !

9C5B1505 7A64 4C76 8032 8CEA98BA6F29ਪੁਲਿਸ ਲਾਈਨ ਜਲੰਧਰ ਵਿਖੇ ਗੁਰਦੁਆਰਾ ਸਾਹਿਬ ਜੀ ਦੀ ਸ਼ਾਨਦਾਰ ਉਸਾਰੀ ਹੋਣ ਤੋਂ ਬਾਅਦ ਅੱਜ ਸ਼ਹਿਰ ਵਾਸੀਆਂ ਅਤੇ ਪੁਲੀਸਲਾਈਨ ਵਿੱਚ ਰਹਿੰਦੇ ਅਫਸਰਾਂਨ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿੱਚ ਲੰਗਰ ਤਿਆਰ ਕਰਨ ਵਾਲੀਇਕ ਮਸ਼ੀਨ ਸਥਾਪਿਤ ਕੀਤੀ ਗਈ ਇਸ ਮਸ਼ੀਨ ਨਾਲ ਘੱਟ ਸਮੇਂ ਵਿਚ ਲੰਗਰ ਤਿਆਰ ਕੀਤਾ ਜਾ ਸਕਦਾ ਹੈ ਇਸ ਮਸ਼ੀਨ ਦਾਉਦਘਾਟਨ ਸ਼੍ਰੀ ਕੁਲਦੀਪ ਸਿੰਘ ਚਾਹਲ ਆਈ ਪੀ ਐਸ, ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਕਰਕਮਲਾਂ ਨਾਲ ਕੀਤਾ ਗਿਆ। ਇਸਮੌਕੇ ਪਰ ਸ਼੍ਰੀਮਤੀ ਵਤਸਲਾ ਗੁਪਤਾ ਆਈ ਪੀ ਐਸ, ਡੀਸੀਪੀ ਸਥਾਨਕ, ਸ੍ਰੀ ਅੰਕੁਰ ਗੁਪਤਾ ਆਈ ਪੀ ਐੱਸ, ਡੀਸੀਪੀ ਲਾਅ ਐਂਡਆਰਡਰ, ਸ੍ਰੀ ਗੁਰਮੀਤ ਸਿੰਘ ਪੀ ਪੀ ਐਸ, ਐਸਐਸਪੀ ਵਿਜੀਲੈਂਸ  ਫਿਰੋਜ਼ਪੁਰ ਅਤੇ ਹੋਰ ਪੁਲਿਸ ਅਫਸਰ ਹਾਜਰ ਸਨ।

ਮਾਣਯੋਗ ਕਮਿਸ਼ਨਰ ਸਾਹਿਬ ਨੇ ਇਸ ਆਧੁਨਿਕ ਮਸ਼ੀਨ ਬਾਰੇ ਜਾਣਕਾਰੀ ਦਿੰਦੇ ਆਖਿਆ ਕਿ ਸਮੇਂ ਸਮੇਂ ਸਿਰ ਕਮਿਸ਼ਨਰੇਟ ਵਿੱਚਲਾਅ ਐਂਡ ਆਰਡਰ ਦੀ ਡਿਊਟੀ ਕਰਨ ਸੰਬੰਧੀ ਸਥਾਨਕ ਅਤੇ ਬਾਹਰੋਂ ਆਏ ਜ਼ਿਆਦਾ ਗਿਣਤੀ ਵੇਲੇ ਪੁਲਿਸ ਕਰਮਚਾਰੀਆਂ ਨੂੰਖਾਣਾ ਵਰਤਾਉਣ ਵਿੱਚ ਮਦਦ ਕਰੇਗੀ। ਉਸ ਤੋਂ ਬਾਅਦ ਮਾਣਯੋਗ ਕਮਿਸ਼ਨਰ ਸਾਹਿਬ ਵੱਲੋਂ ਪੁਲੀਸ ਲਾਈਨ ਵਿਖੇ ਚੱਲ ਰਹੇਗਊਸ਼ਾਲਾ ਉਚੇਚੇ ਤੌਰ ਤੇ ਗਏ ਜੋ ਕਿ ਗਊਸ਼ਾਲਾ ਪੁਲਿਸ ਕਰਮਚਾਰੀਆਂ ਅਤੇ ( people for animal) ਦੇ ਸਹਿਯੋਗ ਨਾਲਚਲਾਇਆ ਜਾ ਰਿਹਾ ਹੈ। ਗਊਆਂ ਅਤੇ ਹੋਰ ਜ਼ਖਮੀ ਹੋਏ ਪਸ਼ੂ ਪਕਸ਼ਿਆ ਦੀ ਸੇਵਾ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ।

latest articles

explore more

LEAVE A REPLY

Please enter your comment!
Please enter your name here